
Janam
pianodreamy
ਜੇ ਜ਼ੋਰ ਤੇਰੇ ਤੇ ਨਾ ਚੱਲਿਆ, ਏਹ ਕਹਿ ਕੇ ਮਨ ਸਮਝਾਲਾਂਗੇ, ਤੂੰ ਏਸ ਜਨਮ ਵਿੱਚ ਨਾ ਮਿਲਿਆ, ਤੈਨੂੰ ਅਗਲੇ ਜਨਮ ਵਿੱਚ ਪਾਵਾਂ ਗੇ, ਅਹਿਸਾਨ ਸਮਝ ਕੇ ਗਮ ਤੇਰੇ, ਅਸੀਂ ਸਾਰੀ ਉਮਰ ਲੰਘਾ ਲਾਂ ਗੇ, ਤਸਵੀਰ ਤੇਰੀ ਨੂੰ ਵੇਖ-ਵੇਖ ਕੇ, ਆਪਣਾ ਦਰਦ ਘੱਟਾ ਲਾਂ ਗੇ ਏ ਹਾਏ, ਪਰ ਪਿਆਰ ਸੀਨੇ ਚੋਂ ਨਈ ਘੱਟਣਾ, ਭਾਵੇਂ ਲਾ ਲਈ ਜ਼ੋਰ ਬਥੇਰਾ ਵੇ, ਤੂੰ ਏਸ ਜਨਮ ਵਿੱਚ ਨਾ ਮਿਲਿਆ, ਤੈਨੂੰ ਅਗਲੇ ਜਨਮ ਵਿੱਚ ਪਾਵਾਂ ਗੇ, ਅਸੀਂ ਹਾਰ ਗਏ ਤਾਂ ਕੀ ਹੋਇਆ, ਤੇਰੀ ਜੀਤ ਦੀ ਖੁਸ਼ੀ ਮਨਾ ਵਾਂ ਗੇ, ਅਸੀਂ ਆਪਣੇ ਮਨ ਦੀ ਵੰਝਲੀ ਚੋਂ, ਤੈਨੂੰ ਨਗਮਾ ਸਮਝ ਕੇ ਗਾਵਾਂ ਗੇ ਏ ਹਾਏ, ਦੀਪ ਰੱਬ ਅੱਗੇ ਬੱਸ ਅਰਜ਼ ਕਰੇ, ਤੈਥੋਂ ਪਹਿਲਾਂ ਮੌਤ ਮੇਰੀ ਆ ਵੇ, ਤੂੰ ਏਸ ਜਨਮ ਵਿੱਚ ਨਾ ਮਿਲਿਆ, ਤੈਨੂੰ ਅਗਲੇ ਜਨਮ ਵਿੱਚ ਪਾਵਾਂ ਗੇ,